BAISAKHI 2025 « 01/Jan/1970
ਭਾਰਤੀਯ ਵਿੱਦਿਆ ਮੰਦਰ ਨੇ ਮਨਾਈ ਪਰੰਪਰਾਗਤ ਤਿਉਹਾਰ ਵਿਸਾਖੀ ਦੇ ਨਾਲ-ਨਾਲ ਅੰਬੇਦਕਰ ਜਯੰਤੀ
ਅੱਜ ਭਾਰਤੀਯ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਸੈਕਟਰ 39 ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਖੁਸ਼ੀਆਂ ਅਤੇ ਚਾਅ ਨਾਲ ਭਰਪੂਰ ਤਿਉਹਾਰ ਵਿਸਾਖੀ ਅਤੇ ਡਾ. ਬੀ. ਆਰ. ਅੰਬੇਦਕਰ ਜੀ ਦੀ ਜਯੰਤੀ ਬੜੇ ਹੀ ਉਤਸ਼ਾਹ ਸਦਕਾ ਮਨਾਈ ਗਈ, ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬੀ ਗੱਭਰੂ ਅਤੇ ਮੁਟਿਆਰਾਂ ਦੀ ਪਰੰਪਰਾਗਤ ਪੁਸ਼ਾਕ ਪਾ ਕੇ ਪੰਜਾਬੀ ਲੋਕ - ਗੀਤ , ਲੋਕ- ਨਾਚ , ਰੈਂਪ ਵਾਕ ਅਤੇ ਗਿੱਧਾ ਭੰਗੜਾ ਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਂਦੇ ਹੋਏ ਪੰਜਾਬੀ ਸੱਭਿਅਤਾ ਨੂੰ ਉਜਾਗਰ ਕੀਤਾ ਅਤੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬੀ ਵਿਰਾਸਤ ਦੀਆਂ ਝਲਕੀਆਂ ਨਾਲ ਪੂਰੇ ਵਿਦਿਆਲੇ ਦੇ ਮਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ।
ਇੱਕ ਭਾਰਤੀ ਨਿਆਂਇਕ , ਅਰਥ- ਸ਼ਾਸਤਰੀ, ਰਾਜਨੇਤਾ ਅਤੇ ਸਮਾਜ ਸੁਧਾਰਕ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਨਿੱਘੀ ਸ਼ਰਧਾਂਜਲੀ ਦਿੰਦਿਆਂ ਜਮਾਤ ਪਹਿਲੀ ਅਤੇ ਦੂਜੀ ਦੇ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨਾਲ ਡਾ. ਸਾਹਿਬ ਦੇ ਜੀਵਨ ਬਾਰੇ ਚਰਚਾ ਕੀਤੀ ਗਈ ਅਤੇ ਭਾਸ਼ਣ, ਕਵਿਤਾ ਗਾਇਨ, ਪੋਸਟਰ ਬਣਾਉਣਾ ਅਤੇ ਨਾਅਰਾ ਲਿਖਣ ਵਰਗੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਮੁੱਖ ਅਧਿਆਪਕਾ ਸ਼੍ਰੀਮਤੀ ਉਪਾਸਨਾ ਮੋਦਗਿਲ ਜੀ ਨੇ ਵਿਦਿਆਰਥੀਆਂ ਨੂੰ ਡਾਕਟਰ ਅੰਬੇਦਕਰ ਜੀ ਦੇ ਦੱਸੇ ਰਾਹ ਉੱਤੇ ਚੱਲਣ ਅਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਾਰਿਆਂ ਨੂੰ ਵਿਸਾਖੀ ਦੇ ਤਿਉਹਾਰ ਦੀਆਂ ਸ਼ੁਭ ਅਸੀਸਾਂ ਦਿੱਤੀਆਂ।