baisakhi & ambedkar jayanti 2024 « 01/Jan/1970
ਸ਼ਹੀਦਾਂ ਅੱਗੇ ਸੀਸ ਨੂੰ ਝੁਕਾਈਂ ਤੂੰ ਵਿਸਾਖੀਏ,
ਆਸ ਪੂਰੀ ਸਭ ਦੀ ਕਰਾਈਂ ਤੂੰ ਵਿਸਾਖੀਏ,
ਸਾਡੇ ਘਰੇ ਖੁਸ਼ੀਆਂ ਲਿਆਈਂ ਤੂੰ ਵਿਸਾਖੀਏ।
ਭਾਰਤੀਯ ਵਿੱਦਿਆ ਮੰਦਰ ਨੇ ਮਨਾਇਆ ਪਰੰਪਰਾਗਤ ਤਿਉਹਾਰ ਵਿਸਾਖੀ ਦੇ ਨਾਲ - ਨਾਲ ਅੰਬੇਦਕਰ ਜਯੰਤੀ
ਅੱਜ ਭਾਰਤੀਯ ਵਿੱਦਿਆ ਮੰਦਰ ਸੀਨੀਅਰ ਸਕੈੰਡਰੀ ਸਕੂਲ ਸੈਕਟਰ 39 ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਵਿਸਾਖੀ ਦੇ ਤਿਉਹਾਰ ਨਾਲ ਡਾ. ਬੀ ਆਰ ਅੰਬੇਦਕਰ ਜੀ ਦੀ ਜਯੰਤੀ ਬੜੇ ਹੀ ਉਤਸ਼ਾਹ ਪੂਰਵਕ ਮਨਾਈ ਗਈ। ਇਸ ਸੰਦਰਭ ਵਿਚ ਵਿਦਿਆਲੇ ਵਿਚ ਪੰਜਾਬੀ ਲੋਕ ਨਾਚ, ਲੋਕ ਗੀਤ, ਰੈਂਪ ਵਾਕ ਆਦਿ ਗਤੀਵਿਧੀਆਂ ਦਾ ਆਯੋਜਨ ਕਰ ਕੇ ਅੰਤਰ ਹਾਊਸ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਭਿੰਨ-ਭਿੰਨ ਜਮਾਤਾਂ ਦੇ ਵਿਦਿਆਰਥੀਆਂ ਦੁਆਰਾ ਪੋਸਟਰ ਨਿਰਮਾਣ ,ਸਲੋਗਨ ਲੇਖਣ ਅਤੇ ਵਿਸਾਖੀ ਤਿਉਹਾਰ ਨਾਲ ਸਬੰਧਿਤ ਹੋਰ ਕਲਾਕ੍ਰਿਤੀਆਂ ਦਾ ਨਿਰਮਾਣ ਕਰਕੇ ਪੰਜਾਬੀ ਵਿਰਸੇ ਨੂੰ ਉਜਾਗਰ ਕੀਤਾ।
ਇੱਕ ਭਾਰਤੀ ਨਿਆਂਇਕ ਅਰਥਸ਼ਾਸਤਰੀ, ਰਾਜਨੇਤਾ, ਅਤੇ ਸਮਾਜ ਸੁਧਾਰਕ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਤੇ ਅਧਾਰਿਤ ਭਾਸ਼ਣ ਮੁਕਾਬਲੇ ਕਰਵਾਏ ਗਏ। ਮੁੱਖ ਅਧਿਆਪਕਾ ਸ੍ਰੀਮਤੀ ਉਪਾਸਨਾ ਮੋਦਗਿਲ ਜੀ ਨੇ ਵਿਦਿਆਰਥੀਆਂ ਨੂੰ ਡਾਕਟਰ ਅੰਬੇਦਕਰ ਜੀ ਦੇ ਦੱਸੇ ਰਾਹ ਉੱਤੇ ਚੱਲਣ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਸਾਰਿਆਂ ਨੂੰ ਵਿਸਾਖੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।