Baisakhi and Ambedkar Jayanti Celebrated 2023 « 01/Jan/1970
ਵਿਸਾਖੀ ਤੇਰੀ ਬੁੱਕਲ ਦੇ ਵਿੱਚ ਅਜਬ ਜਿਹੀਆਂ ਕੁਝ ਗੱਲਾਂ ਨੇ , ਕਿਤੇ ਗੱਭਰੂ ਭੰਗੜਾ ਪਾਉਂਦੇ ਨੇ ਕਿਤੇ ਕੁਰਬਾਨੀ ਦੀਆਂ ਛੱਲਾਂ ਨੇ"
ਭਾਰਤੀਯ ਵਿਦਿਆ ਮੰਦਰ ਨੇ ਮਨਾਇਆ ਪਰੰਪਰਾਗਤ ਤਿਉਹਾਰ ਵਿਸਾਖੀ ਦੇ ਨਾਲ ਨਾਲ ਅੰਬੇਦਕਰ ਜਯੰਤੀ
ਮਿਤੀ 13/04/23
ਅੱਜ ਭਾਰਤੀਯ ਵਿਦਿਆ ਮੰਦਰ ਸੀਨੀਅਰ ਸਕੈੰਡਰੀ ਸਕੂਲ ਸੈਕਟਰ 39 ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਵਿਸਾਖੀ ਦੇ ਤਿਉਹਾਰ ਨਾਲ ਡਾ. ਬੀ ਆਰ ਅੰਬੇਦਕਰ ਜੀ ਦੀ ਜਯੰਤੀ ਬੜੇ ਹੀ ਉਤਸ਼ਾਹ ਪੂਰਵਕ ਮਨਾਈ ਗਈ। ਇਸ ਸੰਦਰਭ ਵਿਚ ਵਿਦਿਆਲੇ ਵਿਚ ਪੰਜਾਬੀ ਲੋਕ ਨਾਚ, ਲੋਕ ਗੀਤ, ਰੈਂਪ ਵਾਕ ਆਦਿ ਗਤੀਵਿਧੀਆਂ ਦਾ ਆਯੋਜਨ ਕਰ ਕੇ ਅੰਤਰ ਹਾਊਸ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿਚ ਮਿਸ਼ਠੀ, ਸ਼ਾਨਵੀ, ਤ੍ਰਿਸ਼ਾ, ਪਾਰਥ ਸ਼ਰਮਾ ਅਤੇ ਜੀਵਿਕਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਭਿੰਨ-ਭਿੰਨ ਜਮਾਤਾਂ ਦੇ ਵਿਦਿਆਰਥੀਆਂ ਦੁਆਰਾ ਪੋਸਟਰ ਨਿਰਮਾਣ ,ਸਲੋਗਨ ਲੇਖਣ ਅਤੇ ਵਿਸਾਖੀ ਤਿਉਹਾਰ ਨਾਲ ਸਬੰਧਿਤ ਹੋਰ ਕਲਾਕ੍ਰਿਤੀਆਂ ਦਾ ਨਿਰਮਾਣ ਕਰਕੇ ਪੰਜਾਬੀ ਵਿਰਸੇ ਨੂੰ ਉਜਾਗਰ ਕੀਤਾ। ਸੱਤਵੀਂ ਜਮਾਤ ਦੀ ਵਿਦਿਆਰਥਣ ਸ਼ਗਨਦੀਪ ਦੇ ਧਮਾਕੇਦਾਰ ਭੰਗੜਾ ਪ੍ਰਦਰਸ਼ਨ ਨੇ ਇਸ ਰੰਗਾ-ਰੰਗ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ। ਇੱਕ ਭਾਰਤੀ ਨਿਆਂਇਕ ਅਰਥਸ਼ਾਸਤਰੀ, ਰਾਜਨੇਤਾ, ਅਤੇ ਸਮਾਜ ਸੁਧਾਰਕ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਤੇ ਅਧਾਰਿਤ ਭਾਸ਼ਣ ਮੁਕਾਬਲੇ ਅਤੇ ਕੁਇਜ਼ ਮੁਕਾਬਲਿਆਂ ਵਿੱਚ ਲੋਕਮਾਨਿਆ ਤਿਲਕ ਹਾਊਸ ਦੇ ਅੰਸ਼ ਸ਼ਰਮਾ ਅਤੇ ਭਗਤ ਸਿੰਘ ਹਾਊਸ ਜੇਤੂ ਰਹੇ ।ਇਸ ਸਮਾਗਮ ਵਿਚ ਕੁੱਲ ਮਿਲਾ ਕੇ ਅਰਬਿੰਦੋ ਹਾਊਸ ਨੇ
ਬਾਜ਼ੀ ਮਾਰੀ। ਮੁੱਖ ਅਧਿਆਪਕਾ ਸ੍ਰੀਮਤੀ ਉਪਾਸਨਾ ਮੋਦਗਿਲ ਜੀ ਨੇ ਵਿਦਿਆਰਥੀਆਂ ਨੂੰ ਡਾਕਟਰ ਅੰਬੇਦਕਰ ਜੀ ਦੇ ਦੱਸੇ ਰਾਹ ਉੱਤੇ ਚੱਲਣ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਸਾਰਿਆਂ ਨੂੰ ਵਿਸਾਖੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।