ਚਾਵਾਂ ਅਤੇ ਉਮੰਗਾਂ ਦੇ ਨਾਲ ਮਨਾਇਆ ਗਿਆ ਖੁਸ਼ੀਆਂ ਦਾ ਤਿਉਹਾਰ ਲੋਹੜੀ
ਪੰਜਾਬ ਦਾ ਸੱਭਿਆਚਾਰਕ ਤਿਉਹਾਰ ਲੋਹੜੀ ਅੱਜ ਬਹੁਤ ਹੀ ਉਤਸ਼ਾਹ ਪੂਰਵਕ *ਆਨਲਾਈਨ ਮਨਾਇਆ ਗਿਆ। ਇਸ ਮੌਕੇ ਤੇ ਜਮਾਤ ਪਹਿਲੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੇ ਪੰਜਾਬੀ ਗੱਭਰੂ ਅਤੇ ਮੁਟਿਆਰ ਦੇ ਪਰੰਪਰਾਗਤ ਪੰਜਾਬੀ ਪਹਿਰਾਵੇ ਵਿੱਚ ਤਿਆਰ ਹੋ ਕੇ ਬੋਲੀਆਂ, ਟੱਪੇ, ਲੋਕ ਗੀਤ ਗਿੱਧਾ, ਭੰਗੜਾ ਆਦਿ ਗਤੀਵਿਧੀਆਂ ਵਿਚ ਭਾਗ ਲੈਂਦੇ ਹੋਏ ਪੰਜਾਬੀ ਸੱਭਿਅਤਾ ਨੂੰ ਸੁਰਜੀਤ ਕਰ ਦਿੱਤਾ। ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਗਿੱਧੇ ਅਤੇ ਭੰਗੜੇ ਵਿਚ ਵੱਧ ਚੜ੍ਹ ਕੇ ਭਾਗ ਲਿਆ। ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਪੋਸਟਰ ਅਤੇ ਨਾਅਰਾ ਲੇਖਣ ਦੇ ਮਾਧਿਅਮ ਦੇ ਨਾਲ ਪਤੰਗ ਬਾਜ਼ੀ ਵੇਲ਼ੇ ਵਰਤੋਂ ਵਿੱਚ ਹੋਣ ਵਾਲੀ ਪਲਾਸਟਿਕ ਡੋਰ ਦੇ ਖਤਰਿਆਂ ਤੋਂ ਸਾਵਧਾਨ ਕੀਤਾ, ਅਤੇ ਵਿਦਿਆਰਥੀਆਂ ਨੂੰ ਇਸ ਨੂੰ ਵਰਤੋਂ ਵਿੱਚ ਨਾ ਲਿਆਉਣ ਲਈ ਪ੍ਰੇਰਿਤ ਕੀਤਾ । ਮੁੱਖ ਅਧਿਆਪਕਾ ਸ੍ਰੀਮਤੀ ਉਪਾਸਨਾ ਮੋਦਗਿਲ ਜੀ ਨੇ ਲੋਹੜੀ ਦੇ ਇਸ ਪਵਿੱਤਰ ਤਿਉਹਾਰ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਿਰਫ ਤਿਉਹਾਰ ਨਹੀਂ ਬਲਕਿ ਆਪਸੀ ਪ੍ਰੇਮ ਅਤੇ ਭਾਈਚਾਰੇ ਦਾ ਪ੍ਰਤੀਕ ਹੈ, ਸੋ ਸਾਨੂੰ ਕ੍ਰੋਧ, ਹੰਕਾਰ ,ਈਰਖਾ ਅਤੇ ਨਿੰਦਿਆ ਵਰਗੀਆਂ ਬੁਰਾਈਆਂ ਨੂੰ ਲੋਹੜੀ ਦੀ ਪਵਿੱਤਰ ਅਗਨੀ ਵਿਚ ਭੇਂਟ ਕਰਕੇ ਇਹਨਾਂ ਤੋਂ ਮੁਕਤੀ ਪ੍ਰਾਪਤ ਕਰਨੀ ਚਾਹੀਦੀ ਹੈ।